ਪੁਲਸ ਮੁਤਾਬਕ ਹੈਦਰਾਬਾ ਦੇ ਕੁਕਟਪੱਲੀ ਇਲਾਕੇ ਦੇ ਛੇ ਨੌਜਵਾਨਾਂ ਦਾ ਇਕ ਸਮੂਹ ਬੁੱਧਵਾਰ ਸਵੇਰੇ ਪ੍ਰਸਿੱਧ ਸੈਰ-ਸਪਾਟਾ ਸਥਾਨ ਸੂਰਿਆਲੰਕਾ ਬੀਚ 'ਤੇ ਗਿਆ ਸੀ।

ਹੈਦਰਾਬਾਦ ਪਰਤਦੇ ਸਮੇਂ, ਉਹ ਨਲਮਾਦਾ ਵਾਗੂ ਵਿਖੇ ਨਹਾਉਣ ਲਈ ਰੁਕੇ। ਉਨ੍ਹਾਂ 'ਚੋਂ ਇਕ 'ਤੇ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਿਆ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਤਿੰਨ ਹੋਰ ਲੋਕ ਵੀ ਰੁੜ੍ਹ ਗਏ।

ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਛੇਰਿਆਂ ਅਤੇ ਤੈਰਾਕਾਂ ਦੀ ਮਦਦ ਨਾਲ ਭਾਲ ਸ਼ੁਰੂ ਕਰ ਦਿੱਤੀ।

ਦੋ ਨੌਜਵਾਨਾਂ ਸਨੀ ਅਤੇ ਸੁਨੀਲ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਦੋ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਪਛਾਣ ਗਿਰੀ ਅਤੇ ਨੰਦੂ ਵਜੋਂ ਹੋਈ ਹੈ। ਚਾਰੇ ਨੌਜਵਾਨ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਆਂਧਰਾ ਗਏ ਹੋਏ ਸਨ।