ਐਸਡੀਐਮ ਵਿਰਾਜ ਪਾਂਡੇ ਨੇ ਦੱਸਿਆ, ‘‘ਭਾਰਤ ਜੈਸਵਾਲ ਦੇ ਘਰ ਸੀਵਰੇਜ ਦੀ ਸਫ਼ਾਈ ਚੱਲ ਰਹੀ ਸੀ।

"ਤਿੰਨ ਮਜ਼ਦੂਰਾਂ ਅਤੇ ਘਰ ਦੇ ਮਾਲਕ ਦੇ ਬੇਟੇ ਦੀ ਮੌਤ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਹਰੇਕ ਮ੍ਰਿਤਕ ਨੂੰ 4 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਵੇਗਾ।"

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਹੈ ਅਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।