ਲਖਨਊ, ਪ੍ਰਸਿੱਧ ਟੀਵੀ ਸੀਰੀਅਲ ਰਾਮਾਇਣ ਵਿੱਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਭਾਜਪਾ ਉਮੀਦਵਾਰ ਅਰੁਣ ਗੋਵਿਲ ਨੇ ਉੱਤਰ ਪ੍ਰਦੇਸ਼ ਦੀ ਮੇਰਠ ਲੋਕ ਸਭਾ ਸੀਟ ਤੋਂ ਆਪਣੀ ਨਜ਼ਦੀਕੀ ਵਿਰੋਧੀ ਸਮਾਜਵਾਦੀ ਪਾਰਟੀ ਦੀ ਸੁਨੀਤਾ ਵਰਮਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।

ਗੋਵਿਲ 10,585 ਵੋਟਾਂ ਦੇ ਫਰਕ ਨਾਲ ਜੇਤੂ ਰਹੇ।

ਉਨ੍ਹਾਂ ਨੂੰ 5,46,469 ਵੋਟਾਂ, ਸਪਾ ਦੀ ਸੁਨੀਤਾ ਵਰਮਾ ਨੂੰ 5,35,884 ਅਤੇ ਬਸਪਾ ਦੇ ਦੇਵਵਰਤ ਕੁਮਾਰ ਤਿਆਗੀ ਨੂੰ 87,025 ਵੋਟਾਂ ਮਿਲੀਆਂ।