ਮੁਜ਼ੱਫਰਪੁਰ (ਬਿਹਾਰ), ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿੱਚ ਕਥਿਤ ਤੌਰ ’ਤੇ ਜਾਇਜ਼ ਯਾਤਰਾ ਦਸਤਾਵੇਜ਼ ਨਾ ਰੱਖਣ ਦੇ ਦੋਸ਼ ਵਿੱਚ ਇੱਕ ਚੀਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁਜ਼ੱਫਰਪੁਰ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਰਾਕੇਸ਼ ਕੁਮਾਰ ਨੇ ਦੱਸਿਆ ਕਿ ਚੀਨੀ ਵਿਅਕਤੀ ਨੂੰ ਵੀਰਵਾਰ ਨੂੰ ਬ੍ਰਹਮਪੁਰਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਲਕਸ਼ਮੀ ਚੌਕ ਨੇੜੇ ਕਾਬੂ ਕੀਤਾ ਗਿਆ।

ਐਸਐਸਪੀ ਨੇ ਦੱਸਿਆ ਕਿ ਉਸ ਦੇ ਕਬਜ਼ੇ ਵਿੱਚੋਂ ਚੀਨ ਦਾ ਇੱਕ ਨਕਸ਼ਾ, ਇੱਕ ਮੋਬਾਈਲ ਫ਼ੋਨ ਅਤੇ ਪੱਥਰ ਦੀਆਂ ਤਿੰਨ ਛੋਟੀਆਂ ਮੂਰਤੀਆਂ ਬਰਾਮਦ ਹੋਈਆਂ ਹਨ।

ਚੀਨੀ, ਜਿਸ ਦੀ ਪਛਾਣ ਲੀ ਜਿਆਕੀ ਵਜੋਂ ਹੋਈ ਹੈ, ਉਹ ਗੁਆਂਢੀ ਦੇਸ਼ ਦੇ ਸ਼ਾਨਡੋਂਗ ਸੂਬੇ ਦਾ ਵਸਨੀਕ ਹੈ।

ਅਧਿਕਾਰੀ ਨੇ ਕਿਹਾ, "ਚੀਨੀ ਵਿਅਕਤੀ ਨੂੰ ਵੀਜ਼ਾ ਸਮੇਤ ਜਾਇਜ਼ ਯਾਤਰਾ ਦਸਤਾਵੇਜ਼ ਨਾ ਲੈ ਕੇ ਜਾਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵਿਰੁੱਧ ਵਿਦੇਸ਼ੀ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।"

ਐਸਐਸਪੀ ਨੇ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀ ਉਸ ਦੇ ਭਾਰਤ ਦੌਰੇ ਦੇ ਮਕਸਦ ਦਾ ਪਤਾ ਲਗਾਉਣ ਲਈ ਉਸ ਤੋਂ ਪੁੱਛਗਿੱਛ ਕਰ ਰਹੇ ਹਨ।