ਨਵੀਂ ਦਿੱਲੀ, ਦਿੱਲੀ ਪੁਲਿਸ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ 'ਤੇ ਸੋਸ਼ਲ ਮੀਡੀਆ 'ਤੇ ਅਪਮਾਨਜਨਕ ਪੋਸਟ ਕਰਨ ਲਈ ਟੀਐਮਸੀ ਦੀ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।

ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇਤਾ ਨੇ ਐਕਸ 'ਤੇ ਪੋਸਟ ਕੀਤੀ ਇਕ ਵੀਡੀਓ 'ਤੇ ਟਿੱਪਣੀ ਕੀਤੀ ਜਿਸ ਵਿਚ ਸ਼ਰਮਾ ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਭਗਦੜ ਵਾਲੀ ਥਾਂ 'ਤੇ ਪਹੁੰਚਦਿਆਂ ਦਿਖਾਇਆ ਗਿਆ ਸੀ।

ਮੋਇਤਰਾ ਨੇ ਬਾਅਦ ਵਿੱਚ ਪੋਸਟ ਡਿਲੀਟ ਕਰ ਦਿੱਤੀ।

ਅਸਲ ਪੋਸਟ ਵਿੱਚ ਇੱਕ ਆਦਮੀ ਨੂੰ ਛੱਤਰੀ ਫੜ ਕੇ ਰਾਸ਼ਟਰੀ ਮਹਿਲਾ ਕਮਿਸ਼ਨ (NCW) ਦੇ ਮੁਖੀ ਦੇ ਪਿੱਛੇ-ਪਿੱਛੇ ਤੁਰਦਾ ਦਿਖਾਇਆ ਗਿਆ ਸੀ।