ਠਾਣੇ, ਠਾਣੇ ਜ਼ਿਲੇ ਦੇ ਸਾਹਪੁਰ 'ਚ ਨਾਗਪੁਰ-ਮੁੰਬਈ ਸਮ੍ਰਿਧੀ ਐਕਸਪ੍ਰੈੱਸਵੇਅ 'ਤੇ ਇਕ ਟੋਏ ਕਾਰਨ ਵੀਰਵਾਰ ਨੂੰ ਇਲਾਕੇ 'ਚ ਕਈ ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ।

ਅਧਿਕਾਰੀ ਨੇ ਦੱਸਿਆ ਕਿ ਟੋਆ, ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਨੂੰ ਸ਼ੇਰੇ ਬੇਰੇ ਅਤੇ ਸ਼ੇਂਦਰਨ ਪਿੰਡਾਂ ਦੇ ਵਿਚਕਾਰ ਦੇ ਹਿੱਸੇ 'ਤੇ ਦੇਖਿਆ ਗਿਆ ਸੀ।

ਇਤਫਾਕਨ, ਉਹੀ ਸਟ੍ਰੈਚ ਹੈ, ਜਿਸ 'ਤੇ ਪਿਛਲੇ ਸਾਲ ਅਗਸਤ 'ਚ ਇਕ ਗੈਂਟਰੀ ਕਰੇਨ ਡਿੱਗ ਗਈ ਸੀ, ਜਿਸ ਨਾਲ ਐਕਸਪ੍ਰੈੱਸਵੇਅ ਦੇ ਨਿਰਮਾਣ 'ਚ ਲੱਗੇ ਕਈ ਮਜ਼ਦੂਰਾਂ ਦੀ ਮੌਤ ਹੋ ਗਈ ਸੀ।

701 ਕਿਲੋਮੀਟਰ ਐਕਸਪ੍ਰੈਸਵੇਅ ਦਾ ਤੀਜਾ ਪੜਾਅ ਨਾਸਿਕ ਨੂੰ ਮੁੰਬਈ ਨਾਲ ਜੋੜਦਾ ਹੈ।