ਜੰਮੂ, ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਦੇ ਇਕ ਮਦਰੱਸੇ 'ਚ ਮੰਗਲਵਾਰ ਰਾਤ ਨੂੰ ਬਿਜਲੀ ਦਾ ਕਰੰਟ ਲੱਗਣ ਨਾਲ ਇਕ ਲੜਕੀ ਦੀ ਮੌਤ ਹੋ ਗਈ ਅਤੇ 11 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

ਉਨ੍ਹਾਂ ਨੇ ਦੱਸਿਆ ਕਿ ਮਦਰੱਸੇ 'ਚ ਪੜ੍ਹਦੀਆਂ ਲੜਕੀਆਂ ਕੰਪਲੈਕਸ 'ਚ ਖੇਡ ਰਹੀਆਂ ਸਨ ਜਦੋਂ ਉਨ੍ਹਾਂ ਨੂੰ ਕੰਪਲੈਕਸ 'ਚ ਲੋਹੇ ਦੀ ਗਰਿੱਲ ਤੋਂ ਬਿਜਲੀ ਦਾ ਝਟਕਾ ਲੱਗਾ।

ਮੈਡੀਕਲ ਸੁਪਰਡੈਂਟ ਡਾ: ਨਿਪੁਨ ਖਜੂਰੀਆ ਨੇ ਦੱਸਿਆ ਕਿ 12 ਲੜਕੀਆਂ ਨੂੰ ਤੁਰੰਤ ਪੁੰਛ ਦੇ ਰਾਜਾ ਸੁਖਦੇਵ ਸਿੰਘ ਜ਼ਿਲ੍ਹਾ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿੱਚੋਂ ਇੱਕ ਨੂੰ ਪਹੁੰਚਣ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਬਾਕੀ ਪੀੜਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਜਾਵੇਗੀ।