ਸ਼੍ਰੀਨਗਰ, ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਉਸ ਜਗ੍ਹਾ ਦੇ ਨੇੜੇ ਬੁੱਧਵਾਰ ਨੂੰ ਵੀ ਇਕ ਅੱਤਵਾਦੀ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਹੋਈ, ਜਿੱਥੇ ਬੀਤੇ ਦਿਨ ਇਕ ਮੁਕਾਬਲੇ 'ਚ ਦੋ ਅਤਿਵਾਦੀ ਮਾਰੇ ਗਏ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਕੁਲਗਾਮ ਦੇ ਰੇਦਵਾਨੀ ਖੇਤਰ ਵਿੱਚ ਮੁੱਠਭੇੜ ਵਾਲੀ ਥਾਂ ਦੇ ਨੇੜੇ ਘਰਾਂ ਦੀ ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਅਤੇ ਉੱਥੇ ਲੁਕੇ ਹੋਏ ਇੱਕ ਅੱਤਵਾਦੀ ਵਿਚਕਾਰ ਤਾਜ਼ਾ ਗੋਲੀਬਾਰੀ ਹੋਈ।

ਉਨ੍ਹਾਂ ਦੱਸਿਆ ਕਿ ਆਖ਼ਰੀ ਖ਼ਬਰਾਂ ਮਿਲਣ ਤੱਕ ਗੋਲੀਬਾਰੀ ਜਾਰੀ ਸੀ।

ਮੰਗਲਵਾਰ ਨੂੰ ਕੁਲਗਾਮ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ ਲੋੜੀਂਦੇ ਅੱਤਵਾਦੀ ਬਾਸਿਤ ਡਾਰ ਸਮੇਤ ਦੋ ਅਤਿਵਾਦੀ ਮਾਰੇ ਗਏ।