ਨਵੀਂ ਦਿੱਲੀ: ਪ੍ਰਮੁੱਖ ਸੀਮਿੰਟ ਨਿਰਮਾਤਾ ਕੰਪਨੀ ਅਲਟ੍ਰਾਟੈੱਕ ਸੀਮੈਂਟ ਵੱਲੋਂ 1,885 ਕਰੋੜ ਰੁਪਏ ਤੱਕ ਦੀ ਚੇਨਈ ਸਥਿਤ ਫਰਮ 'ਚ ਲਗਭਗ 23 ਫ਼ੀਸਦੀ ਹਿੱਸੇਦਾਰੀ ਹਾਸਲ ਕਰਨ ਦੇ ਐਲਾਨ ਤੋਂ ਬਾਅਦ ਵੀਰਵਾਰ ਸਵੇਰੇ ਇੰਡੀਆ ਸੀਮੈਂਟਸ ਲਿਮਟਿਡ ਦੇ ਸ਼ੇਅਰਾਂ 'ਚ ਕਰੀਬ 14 ਫੀਸਦੀ ਦਾ ਵਾਧਾ ਹੋਇਆ।

ਬੀਐੱਸਈ 'ਤੇ ਸਟਾਕ 13.70 ਫੀਸਦੀ ਵਧ ਕੇ 299 ਰੁਪਏ ਦੇ 52 ਹਫਤੇ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ।

NSE 'ਤੇ, ਸਟਾਕ 13.77 ਫੀਸਦੀ ਵਧ ਕੇ 298.80 ਰੁਪਏ 'ਤੇ ਪਹੁੰਚ ਗਿਆ - ਇਹ 52-ਹਫਤੇ ਦੇ ਉੱਚੇ ਪੱਧਰ 'ਤੇ ਹੈ।

BSE 'ਤੇ ਅਲਟ੍ਰਾਟੈੱਕ ਸੀਮੈਂਟ ਦੇ ਸ਼ੇਅਰ ਵੀ 6.51 ਫੀਸਦੀ ਵਧ ਕੇ 11,875.95 ਰੁਪਏ ਦੇ ਇਕ ਸਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਏ।

ਅਲਟ੍ਰਾਟੈੱਕ ਸੀਮੈਂਟ ਦੁਆਰਾ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਵੀਰਵਾਰ ਨੂੰ ਹੋਈ ਮੀਟਿੰਗ ਵਿੱਚ "ਇੰਡੀਆ ਸੀਮੇਂਟ ਲਿਮਟਿਡ ਦੇ 7.06 ਕਰੋੜ ਇਕਵਿਟੀ ਸ਼ੇਅਰ ਖਰੀਦਣ ਲਈ ਵਿੱਤੀ ਨਿਵੇਸ਼ ਕਰਨ" ਨੂੰ ਮਨਜ਼ੂਰੀ ਦੇ ਦਿੱਤੀ ਹੈ।

ਫਾਈਲਿੰਗ ਵਿਚ ਕਿਹਾ ਗਿਆ ਹੈ ਕਿ ਇਹ ਸੌਦਾ "ਪ੍ਰਤੀ ਸ਼ੇਅਰ 267 ਰੁਪਏ ਤੱਕ" ਦੀ ਕੀਮਤ 'ਤੇ ਹੋਵੇਗਾ ਅਤੇ ਗੈਰ-ਨਿਯੰਤਰਿਤ ਵਿੱਤੀ ਨਿਵੇਸ਼ ਇੰਡੀਆ ਸੀਮੈਂਟ ਦੀ ਇਕੁਇਟੀ ਸ਼ੇਅਰ ਪੂੰਜੀ ਦਾ ਲਗਭਗ 23 ਪ੍ਰਤੀਸ਼ਤ ਹੋਵੇਗਾ।

ਵਿੱਤੀ ਸਾਲ 2023-24 ਲਈ ਇੰਡੀਆ ਸੀਮੈਂਟਸ ਦਾ ਟਰਨਓਵਰ 5,112 ਕਰੋੜ ਰੁਪਏ ਰਿਹਾ।

ਅਲਟ੍ਰਾਟੈੱਕ ਸੀਮਿੰਟ ਕੋਲ ਗ੍ਰੇ ਸੀਮਿੰਟ ਦੀ 152.7 ਮਿਲੀਅਨ ਟਨ ਪ੍ਰਤੀ ਸਾਲ (MTPA) ਦੀ ਏਕੀਕ੍ਰਿਤ ਸਮਰੱਥਾ ਹੈ। ਇਸ ਵਿੱਚ 24 ਏਕੀਕ੍ਰਿਤ ਨਿਰਮਾਣ ਯੂਨਿਟ, 33 ਗ੍ਰਾਈਡਿੰਗ ਯੂਨਿਟ, ਇੱਕ ਕਲਿੰਕਰਾਈਜ਼ੇਸ਼ਨ ਯੂਨਿਟ ਅਤੇ 8 ਬਲਕ ਪੈਕੇਜਿੰਗ ਟਰਮੀਨਲ ਹਨ।